Live Gurbani Kirtan from Sri Darbar Sahib | ਗੁਰਬਾਣੀ ਕੀਰਤਨ

Categories
Gurbani

ਅਰਦਾਸ Ardaas

ੴ ਵਾਹਿਗੁਰੂ ਜੀ ਕੀ ਫਤਹ ॥

The Lord is One and the Victory is of the True Guru.

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

May SRI BHAGAUTI JI (The Sword) be Helpful.

ਵਾਰ ਸ੍ਰੀ ਭਗਉਤੀ ਜੀ ਕੀ ॥

ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:

The Heroic Poem of Sri Bhagauti Ji

ਪਾਤਿਸਾਹੀ ੧੦ ॥

ਪਾਤਸ਼ਾਹੀ ੧੦:

(By) TheTenth King (Guru).

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥

(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ।

In the beginning I remember Bhagauti, the Lord (Whose symbol is the sword and then I remember Guru Nanak.

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥

(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ।

Then I remember Guru Arjan, Guru Amar Das and Guru Ram Das, may they be helpful to me.

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥

(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ।

Then I remember Guru Arjan, Guru Hargobind and Guru Har Rai.

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥

(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।

(After them) I remember Guru Har Kishan, by whose sight all the sufferings vanish.

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥

(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ।

Then I do remember Guru Tegh Bahadur, though whose Grace the nine treasures come running to my house.

ਸਭ ਥਾਈਂ ਹੋਇ ਸਹਾਇ ॥੧॥

(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥

May they be helpful to me everywhere.1.

ਦਸਵਾਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ।

Then think of the tenth lord, revered Guru Gobind Singh, who comes to rescue everywhere.

ਦਸਾਂ ਪਾਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।

The embodiment of the light of all ten sovereign lordships, the Guru Granth Sahib – think of the view and reading of it and say, “Waheguru”.

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲ੍ਹੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ।

Meditating on the achievement of the dear and truthful ones, including the five beloved ones, the four sons of the tenth Guru, forty liberated ones, steadfast ones, constant repeaters of the Divine Name, those given to assiduous devotion, those who repeated the Naam, shared their fare with others, ran free kitchen, wielded the sword and ever looked faults and shortcomings, say “Waheguru”, O Khalsa.

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ।

Meditating on the achievement of the male and female members of the Khalsa who laid down their lives in the cause of dharma (religion and righteousness), got their bodies dismembered bit by bit, got their skulls sawn off, got mounted on spiked wheels, got their bodies sawn, made sacrifices in the service of the shrines (gurdwaras), did not betray their faith, sustained their adherence to the Sikh faith with sacred unshorn hair up till their last breath, say, “Waheguru”, O Khalsa.

ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।

Thinking of the five thrones (seats of religious authority) and all gurdwaras, say, “Waheguru”, O Khalsa.

ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ।

Now it is the prayer of the whole Khalsa. May the conscience of the whole Khalsa be informed by Waheguru, Waheguru, Waheguru and, in consequence of such remembrance, may total well-being obtain.

ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਂ ਰਿਆਇਤ ਦੇਗ ਤੇਗ ਫ਼ਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖ਼ਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ।

Wherever there are communities of the Khalsa, may there be Divine protection and grace, and ascendance of the supply of needs and of the holy sword, protection of the tradition of grace, victory to the Panth, the succor of the holy sword, and ascendance of the Khalsa. Say, O Khalsa, “Waheguru”.

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ।

Unto the Sikhs the gift of the Sikh faith, the gift of the untrimmed hair, the gift of the disciple of their faith, the gift of sense of discrimination, the gift of truest, the gift of confidence, above all, the gift of meditation on the Divine and bath in the Amritsar (holy tank at Amritsar). May hymns-singing missionary parties, the flags, the hostels, abide from age to age. May righteousness reign supreme. Say, “Waheguru”.

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ ।

May the Khalsa be imbued with humility and high wisdom! May Waheguru guard its understanding!

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ।

O Immortal Being, eternal helper of Thy Panth, benevolent Lord,

ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ ।

Bestow on the Khalsa the beneficence of unobstructed visit to the free management of Nankana Sahib and other shrines and places of the Guru from which the Panth have been separated.

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ।

O Thou, the honor of the humble, the strength of the weak, aid unto those who have none to rely on, True Father, Waheguru,

ਆਪ ਦੇ ਹਜ਼ੂਰ ਦੀ ਅਰਦਾਸ ਹੈ ਜੀ ।

We humbly render to you …

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ।

Pardon any impermissible accretions, omissions, errors, mistakes.

ਸਰਬੱਤ ਦੇ ਕਾਰਜ ਰਾਸ ਕਰਨੇ ।

Fulfill the purposes of all.

ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ।

Grant us the association of those dear ones, on meeting whom one is reminded of Your Name.

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।

O Nanak, may the Naam (Holy) be ever in ascendance! In Thy will may the good of all prevail!

Daily Hukamnama Sahib 8 September 2021 Sri Darbar Sahib