Live Gurbani Kirtan from Sri Darbar Sahib | ਗੁਰਬਾਣੀ ਕੀਰਤਨ

Categories
Hukamnama Sahib

Daily Hukamnama Sahib Sri Darbar Sahib 19 July 2022 | Mukhwak – Today’s Hukamnama Sahib

Daily Hukamnama Sahib from Sri Darbar Sahib, Sri Amritsar

Tuesday, 19 July 2022

ਰਾਗੁ ਵਡਹੰਸੁ – ਅੰਗ 590

Raag Vadhans – Ang 590

ਪਉੜੀ ॥

ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥

ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥

ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥

ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥

ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

English Transliteration:

paurree |

gurasikhaan man har preet hai gur poojan aaveh |

har naam vananjeh rang siau laahaa har naam lai jaaveh |

gurasikhaa ke mukh ujale har daragah bhaaveh |

gur satigur bohal har naam kaa vaddabhaagee sikh gun saanjh karaaveh |

tinaa gurasikhaa knau hau vaariaa jo bahadiaa utthadiaa har naam dhiaaveh |11|

Devanagari:

पउड़ी ॥

गुरसिखां मनि हरि प्रीति है गुरु पूजण आवहि ॥

हरि नामु वणंजहि रंग सिउ लाहा हरि नामु लै जावहि ॥

गुरसिखा के मुख उजले हरि दरगह भावहि ॥

गुरु सतिगुरु बोहलु हरि नाम का वडभागी सिख गुण सांझ करावहि ॥

तिना गुरसिखा कंउ हउ वारिआ जो बहदिआ उठदिआ हरि नामु धिआवहि ॥११॥

Hukamnama Sahib Translations

English Translation:

Pauree:

The minds of the Gursikhs are filled with the love of the Lord; they come and worship the Guru.

They trade lovingly in the Lord’s Name, and depart after earning the profit of the Lord’s Name.

The faces of the Gursikhs are radiant; in the Court of the Lord, they are approved.

The Guru, the True Guru, is the treasure of the Lord’s Name; how very fortunate are the Sikhs who share in this treasure of virtue.

I am a sacrifice to those Gursikhs who, sitting and standing, meditate on the Lord’s Name. ||11||

Punjabi Translation:

ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ।

(ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ।

(ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ।

ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ।

ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ ॥੧੧॥

Spanish Translation:

Pauri

Los Devotos del Guru aman al Señor y así alaban al Guru.

Comercian en el Nombre del Señor con Amor, y cosechan el Fruto del Nombre.

Sus semblantes están resplandecientes y son aprobados en la Corte del Señor.

El Guru es el Tesoro del Nombre; sus afortunados Discípulos Lo comparten con Él.

Ofrezco mi ser en sacrificio a los Devotos del Guru, pues meditan siempre en el Nombre del Señor. (11)

Daily Hukamnama Sahib

Tags: Daily Hukamnama Sahib from Sri Darbar Sahib, Sri Amritsar | Golden Temple Mukhwak | Today’s Hukamnama Sahib | Hukamnama Sahib Darbar Sahib | Hukamnama Guru Granth Sahib Ji | Aaj da Hukamnama Amritsar | Mukhwak Sri Darbar Sahib

Tuesday, 19 July 2022

Daily Hukamnama Sahib 8 September 2021 Sri Darbar Sahib