Daily Hukamnama Sahib from Sri Darbar Sahib, Sri Amritsar
Tuesday, 5 September 2023
ਰਾਗੁ ਵਡਹੰਸੁ – ਅੰਗ 590
Raag Vadhans – Ang 590
ਸਲੋਕੁ ਮਃ ੩ ॥
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥
ਨਾਨਕ ਵਿਣੁ ਨਾਵੈ ਨਕਂੀ ਵਢਂੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥
English Transliteration:
salok mahalaa 3 |
bhagat janaa knau aap tutthaa meraa piaaraa aape leian jan laae |
paatisaahee bhagat janaa kau diteean sir chhat sachaa har banaae |
sadaa sukhee niramale satigur kee kaar kamaae |
raaje oe na aakheeeh bhirr mareh fir joonee paeh |
naanak vin naavai nakanee vadtanee fireh sobhaa mool na paeh |1|
Devanagari:
सलोकु मः ३ ॥
भगत जना कंउ आपि तुठा मेरा पिआरा आपे लइअनु जन लाइ ॥
पातिसाही भगत जना कउ दितीअनु सिरि छतु सचा हरि बणाइ ॥
सदा सुखीए निरमले सतिगुर की कार कमाइ ॥
राजे ओइ न आखीअहि भिड़ि मरहि फिरि जूनी पाहि ॥
नानक विणु नावै नकीं वढीं फिरहि सोभा मूलि न पाहि ॥१॥
Hukamnama Sahib Translations
English Translation:
Shalok, Third Mehl:
He Himself is pleased with His humble devotees; my Beloved Lord attaches them to Himself.
The Lord blesses His humble devotees with royalty; He fashions the true crown upon their heads.
They are always at peace, and immaculately pure; they perform service for the True Guru.
They are not said to be kings, who die in conflict, and then enter again the cycle of reincarnation.
O Nanak, without the Name of the Lord, they wander about with their noses cut off in disgrace; they get no respect at all. ||1||
Punjabi Translation:
ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ।
ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ।
ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ।
ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ।
ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥
Spanish Translation:
Slok, Mejl Guru Amar Das, Tercer Canal Divino.
El amado Señor es Compasivo con Sus Devotos; Él Mismo los entona en Su ser.
Los bendice con el trono de los tres mundos y sobre sus cabezas ondea el dosel del Señor.
Son para siempre Inmaculados; están en Paz y sirven siempre a su Verdadero Guru.
Los reyes no son aquéllos que están involucrados siempre en la contienda; ellos son regresados al vientre una y otra vez.
Dice Nanak, sin el Naam, el Nombre del Señor, uno es deshonrado y no obtiene la Verdadera Gloria. (1)
Tags: Daily Hukamnama Sahib from Sri Darbar Sahib, Sri Amritsar | Golden Temple Mukhwak | Today’s Hukamnama Sahib | Hukamnama Sahib Darbar Sahib | Hukamnama Guru Granth Sahib Ji | Aaj da Hukamnama Amritsar | Mukhwak Sri Darbar Sahib
Tuesday, 5 September 2023